ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਇੱਕ ਸਾਫਟਵੇਅਰ ਪ੍ਰੋਗਰਾਮ ਹੈ ਜੋ ਇੱਕ ਸਲਾਈਡ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਇੱਕ ਵਿਸ਼ੇ ਨੂੰ ਸੰਬੋਧਨ ਕਰਦਾ ਹੈ। ਪ੍ਰੈਜ਼ਨਟੇਸ਼ਨ ਪ੍ਰੋਗਰਾਮਾਂ ਦੀ ਵਰਤੋਂ ਕਾਰੋਬਾਰਾਂ ਅਤੇ ਸਕੂਲਾਂ ਵਿਚ ਕਿਸੇ ਵਿਸ਼ੇ ਤੇ ਚਰਚਾ ਕਰਨ ਜਾ ਪੜ੍ਹਾਉਣ ਲਈ ਕੀਤੀ ਜਾ ਸਕਦੀ ਹੈ। ਕਈ ਵਾਰ, ਪੇਸ਼ਕਾਰ ਸਾਲੀਡਸ਼ੋ ਨੂੰ ਸਕਰੀਨ ਤੇ ਪੇਸ਼ ਕਰਨ ਲਈ ਪ੍ਰੋਜੈਕਟਰ ਦੀ ਵਰਤੋਂ ਕਰਦਾ ਹੈ ਜਿਸ ਨੂੰ ਹਰ ਕੋਈ ਦੇਖ ਸਕਦਾ ਹੈ।
ਪ੍ਰੈਜ਼ਨਟੇਸ਼ਨ ਟੂਲ ਯੂਜ਼ਰ ਨੂੰ ਸਲਾਈਡਾਂ ਦੇ ਰੂਪ ਵਿਚ ਜਾਣਕਾਰੀ ਪ੍ਰਦਰਸ਼ਿਤ ਕਰਨ ਦੇ ਯੋਗ ਬਣਾਉਂਦਾ ਹੈ। ਇਸ ਜਾਣਕਾਰੀ ਨੂੰ ਛੋਟੇ-ਛੋਟੇ ਭਾਗਾਂ ਵਿਚ ਵੰਡਿਆਂ ਜਾਂਦਾ ਹੈ , ਜਿਹਨਾਂ ਨੂੰ ਸਲਾਈਡ ਕਿਹਾ ਜਾਂਦਾ ਹੈ। ਸਲਾਈਡਾਂ ਦੀ ਇਕ ਲੜੀ ਜੋ ਦਰਸ਼ਕਾਂ ਨੂੰ ਕੁਝ ਵਿਚਾਰ ਜਾਂ ਸੰਕਲਪ ਬਾਰੇ ਜਾਣਕਾਰੀ ਪੇਸ਼ ਕਰਦੀ ਹੈ, ਉਸ ਨੂੰ ਪ੍ਰੈਜ਼ਨਟੇਸ਼ਨ ਕਿਹਾ ਜਾਂਦਾ ਹੈ, ਪ੍ਰੈਜ਼ਨਟੇਸ਼ਨ ਦੀਆਂ ਸਲਾਈਡਾਂ ਵਿਚ ਟੈਕਸਟ, ਚਿੱਤਰ, ਟੇਬਲ, ਆਡੀਓ, ਵੀਡੀਓ ਜਾਂ ਕੋਈ ਹੋਰ ਮਲਟੀਮੀਡੀਆ ਜਾਣਕਾਰੀ ਹੋ ਸਕਦੀ ਹੈ।
ਇੱਕ ਵਾਰ ਬਣਾਈ ਪ੍ਰੈਜ਼ਨਟੇਸ਼ਨ ਨੂੰ ਇੱਕ ਵਿਅਕਤੀ ਜਾਂ ਲੋਕਾਂ ਦੇ ਸਮੂਹ ਦੁਆਰਾ ਦੂਜੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਪ੍ਰੈਜ਼ਨਟੇਸ਼ਨ ਵਿੱਚ ਇਕ ਸਮੇਂ ਵਿਚ ਇੱਕ ਸਲਾਈਡ, ਸਲਾਈਡਾਂ ਦੇ ਵਿਸ਼ੇ ਨੂੰ ਸਮਝਾਉਣ ਲਈ ਵਿਖਾਈ ਜਾਂਦੀ ਹੈ ਅਤੇ ਫਿਰ ਅਗਲੀ ਸਲਾਈਡ ਤੇ ਚਲੇ ਜਾਂਦੇ ਹਨ ਜਦੋਂ ਤੱਕ ਕਿ ਸਾਰੀਆਂ ਨਹੀਂ ਦਿਖਾਈਆਂ ਜਾਂਦੀਆਂ। ਉਦਾਹਰਣ ਲਈ, ਇੱਕ ਕਾਰੋਬਾਰੀ ਪੇਸ਼ਕਾਰੀ ਵਿਚ ਇੱਕ ਸਹਿ-ਕਰਮਚਾਰੀ ਸਲਾਈਡਾਂ ਵਿੱਚੋ ਲੰਘ ਸਕਦਾ ਹੈ ਜੋ ਦਰਸਾਉਂਦੀ ਹੈ ਕਿ ਕੰਪਨੀ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ, ਇਸਦੇ ਲਾਭ, ਵਿਕਰੀ ਅਤੇ ਹੋਰ ਮਹੱਤਵਪੂਰਨ ਜਾਣਕਾਰੀ।
ਪ੍ਰੈਜ਼ਨਟੇਸ਼ਨ ਪ੍ਰੋਗਰਾਮਾਂ ਦੀਆਂ ਉਦਾਹਰਣਾਂ
ਗੂਗਲ ਸਲਾਈਡਜ਼, ਮਾਈਕ੍ਰੋਸਾਫਟ ਪਾਵਰਪੁਆਇੰਟ, ਓਪਨ ਆਫਿਸ ਇਮਪ੍ਰੈਸ, ਐਪਲ ਦਾ ਆਈਵਰਕ ਕੀਨੋਟ।
ਦਿਲਚਸਪ ਤੱਥ :
ਗੂਗਲ ਸਲਾਈਡਜ਼ ਇੱਕ ਆਨਲਾਈਨ ਪ੍ਰੈਜ਼ਨਟੇਸ਼ਨ ਐਪ ਹੈ ਜੋ ਤੁਹਾਨੂੰ ਪ੍ਰੈਜ਼ਨਟੇਸ਼ਨ ਬਣਾਉਣ ਅਤੇ ਫਾਰਮੈਟ ਕਰਨ ਅਤੇ ਦੂਜੇ ਲੋਕਾਂ ਨਾਲ ਕੰਮ ਕਰਨ ਦਿੰਦੀ ਹੈ।
A presentation program is a software program that helps to create a slideshow that addresses a topic. Presentation programs can be used in businesses and schools to discuss or teach a topic. Sometimes, the presenter uses a projector to project the slideshow onto a screen that everyone can see.
The presentation tool enables the user to display information in the form of slides. This information is divided into small sections, called slide. A series of slides that present the audience with information about some idea or concept is called a presentation. Presentation slides can contain text, images, tables, audio, video or any other multimedia information.
A presentation, once made, is delivered by a person or group of people to other people. In the presentation, one slide at a time is shown to explain the topic of the slides and then move on to the next slide until all are shown. For example, in a business presentation a co-worker might go through slides that show how well the company is doing, its profits, sales, and other important information.
Examples of presentation programs
Google Slides, Microsoft PowerPoint, Open Office Impress, Apple's iWork Keynote on Apple
Interesting Facts:
Google Slides is an online presentation app that lets you create and format presentation and work with other people.
Type : e-Word
e-Word : Presentation
Week/Month/Year : 21th/Oct, 2022
Student: Jaskaran Singh
Class : 10th, 2022-23
Language (s): Punjabi
Subject : Computer Science
Video by : Anmolpreet & Gurpreet Kaur, 12th 2022-23
Guided by : Mr. Parbhushan, Computer Faculty
Block: Muktsar-2
Sri Muktsar Sahib, Punjab - India
Post a Comment