ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ 1964 ਈ. ਵਿਚ ਪ੍ਰਾਇਮਰੀ ਸਕੂਲ ਵੱਜੋਂ ਸਥਾਪਿਤ ਹੋਇਆ ਸੀ ਜੋ ਕਿ 2001 ਈ. ਵਿਚ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ. 2001 ਤੋਂ ਲੈ ਕੇ ਹੁਣ ਤਕ ਇਸ ਸਕੂਲ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਅਕਾਦਮਿਕ ਖੇਤਰ ਤੋਂ ਲੈ ਕੇ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿਚ ਇਸ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ.
ਮੌਜੂਦਾ ਸਮੇ ਵਿਚ ਸਕੂਲ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਹੈ. ਕਿਤਾਬਾਂ ਨਾਲ ਭਰੀ-ਪੁਰੀ ਲਾਇਬ੍ਰੇਰੀ, ਆਧੁਨਿਕ ਟੈਕਨੋਲੋਜੀ ਨਾਲ ਲੈਸ ਕੰਪਿਊਟਰ ਲੈਬ, ਐਜੂਸੈਟ ਲੈਬ, ਸਾਇੰਸ ਲੈਬ, ਮੈਥ ਕਾਰਨਰ ਅਤੇ ਐਸ.ਐਸ ਕਾਰਨਰ ਸਕੂਲ ਦੀ ਸ਼ਾਨ ਹਨ. ਸਕੂਲ ਵਿਚ ਸਥਾਪਿਤ ਕੀਤੇ ਵਿੱਦਿਅਕ ਪਾਰਕ ਵੇਖਣ ਯੋਗ ਹਨ. ਸਕੂਲ ਦਾ ਮਿਹਨਤੀ ਅਤੇ ਤਜਰਬੇਕਾਰ ਸਟਾਫ ਸਕੂਲ ਵਿਚ ਪੂਰਨ ਵਿੱਦਿਅਕ ਮਾਹੌਲ ਦੀ ਨੁਹਾਰ ਖਿੱਚ ਪਾਉਂਦੀ ਹੈ.
Post a Comment