ਅੱਜ ਮਿਤੀ 18/10/2019 ਨੂੰ ਸ਼ਹੀਦ ਗੁਰਮੇਲ ਸਿੰਘ 495/BTI ਦੀ ਯਾਦ ਵਿਚ ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੁਲਿਸ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋ ਉਸ ਨੌਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਦਿਤੀ ਗਈ ਜੋ ਚੜ੍ਹਦੀ ਉਮਰੇ ਹੀ ਆਪਣੇ ਦੇਸ਼ ਖਾਤਿਰ ਸ਼ਹੀਦੀ ਨੂੰ ਗਲੇ ਲਗਾ ਗਿਆ। ਸ਼ਹੀਦ ਗੁਰਮੇਲ ਸਿੰਘ ਜੀ ਨੇ 22/05/1970 ਨੂੰ ਪਿਤਾ ਗੁਰਨਾਮ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਪਿੰਡ ਹਰਾਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਜਨਮ ਲਿਆ। ਆਪ ਜੀ ਦੋ ਭਰਾ ਸਨ ਇਕ ਖੁਦ ਗੁਰਮੇਲ ਸਿੰਘ ਤੇ ਭਰਾ ਅੰਗਰੇਜ ਸਿੰਘ ਜੋ ਦਿਲ ਦੇ ਦੌਰੇ ਕਾਰਣ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਸ਼ਹੀਦ ਗੁਰਮੇਲ ਸਿੰਘ ਜੀ ਨੇ ਇਸੇ ਸਕੂਲ ਵਿਚ ਹੀ 10ਵੀ ਤੱਕ ਦੀ ਪੜ੍ਹਾਈ ਕੀਤੀ ਸੀ ਅਤੇ ਉਸ ਤੋਂ ਬਾਅਦ 29/01/1992 ਪੰਜਾਬ ਪੁਲਿਸ ਵਿਚ ਭਰਤੀ ਹੋਏ ਅਤੇ 03/09/1992 ਨੂੰ ਛੋਟੀ ਉਮਰ ਵਿਚ ਹੀ ਥਾਣਾ ਜੋੜਕੀਆਂ ਜ਼ਿਲ੍ਹਾ ਮਾਨਸਾ ਵਿਖੇ ਸੇਵਾ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਗੁਰਮੇਲ ਸਿੰਘ ਦੀ ਯਾਦ ਵਿਚ ਹਰ ਸਾਲ ਇਸ ਸਕੂਲ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਜਾਂਦੇ ਹਨ।
ਪਿਤਾ ਸ੍ਰੀ ਗੁਰਨਾਮ ਸਿੰਘ
ਮਾਤਾ ਸ੍ਰੀਮਤੀ ਮੁਖਤਿਆਰ ਕੌਰ
ਜਨਮ ਮਿਤੀ 22/05/1970
ਭਰਤੀ 29/01/1992
ਸ਼ਹੀਦੀ 03/09/1992 (ਮਾਨਸਾ ਵਿਖੇ)
ਪਿੰਡ ਹਰਾਜ (ਸ੍ਰੀ ਮੁਕਤਸਰ ਸਾਹਿਬ)
ਵਿਦਿਅਕ ਸਿੱਖਿਆ 10ਵੀ ਤਕ (ਸ.ਸ.ਸ.ਸ.ਖੋਖਰ, ਸ੍ਰੀ ਮੁਕਤਸਰ ਸਾਹਿਬ)
1 ਭਰਾ (ਅੰਗਰੇਜ ਸਿੰਘ) ਹਾਰਟ ਅਟੈਕ ਨਾਲ ਮੌਤ
Post a Comment