ਵਿੱਦਿਅਕ ਸ਼ੈਸਨ 2022-23 ਦੇ ਦੌਰਾਨ ਵਿਦਿਆਰਥੀ ਅਤੇ ਸ੍ਰੇ਼ਣੀਆਂ ਅਨੁਸਾਰ ਕ੍ਰਮਵਾਰ ਹੇਠ ਲਿਖੇ ਵਿਦਿਆਰਥੀ ਸਕੂਲ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਮ੍ਰੈਰਿਟ ਵਿੱਚ ਚਮਕਦੇ ਸਿਤਾਰੇ ਬਣੇ।
# | Name of Student | Class | Position |
1. | Harshpal Singh | 6th | 1st |
2. | Shawandeep Singh | 6th | 2nd |
3. | Mehakpreet Kaur | 6th | 3rd |
4. | Pooja Kaur | 7th | 1st |
5. | Navjot Kaur | 7th | 2nd |
6. | Neha Rani | 7th | 3rd |
7. | Jagveer Kaur | 9th | 1st |
8. | Robanpreet Singh | 9th | 2nd |
9. | Sonia | 9th | 3rd |
10. | Navjeet Singh | 9th | 3rd |
11. | Arshdeep Kaur | 11th | 1st |
12. | Simranjeet Kaur | 11th | 2nd |
13. | Navjot Kaur | 11th | 3rd |
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੋਖਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਦੀ ਯੋਗ ਅਗਵਾਹੀ ਅਤੇ ਸਮੂਹ ਸਟਾਫ ਦੇ ਸਾਰਥਿਕ, ਸਮਰਪਿਤ ਅਤੇ ਨਿਰੰਤਰ ਯਤਨਾਂ ਸਦਕਾ ਅਤੇ ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀ ਪ੍ਰਭੂਸ਼ਨ ਜੀ ਦੇ Programming ਦੇ ਖੇਤਰ ਵਿੱਚ ਆਪਣੇ ਹੁਨਰ ਦਾ ਪ੍ਰਗਟਾਵਾ ਦੂਜੀ ਵਾਰ ਸੈਸ਼ਨ 2022-23 ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਨੂੰ ਸਕੂਲ ਦੀ ਵੈਬਸਾਈਟ (
https://www.gssskhokhar.com/) ਤੇ ਘੋਸ਼ਿ਼ਤ ਕੀਤਾ ਜਾ ਚੁੱਕਾ ਹੈ। ਇਸ ਸਕੂਲ ਦੇ ਨਾਨ-ਬੋਰਡ ਸ਼੍ਰੇਣੀਆਂ ਦੇ ਵਿਦਿਆਰਥੀ ਇਸ ਨਤੀਜੇ ਨੂੰ ਆਪਣੀ ਈ-ਪੰਜਾਬ ਆਈ.ਡੀ (ਉਦਾਹਰਨ:
3198671) ਨਾਲ ਆਨ-ਲਾਈਨ ਵੇਖ ਸਕਦੇ ਹਨ ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਵਿੱਚ ਨਾਨ-ਬੋਰਡ ਦਾ ਸ਼੍ਰੇਣੀਆਂ ਦੇ ਆਨਲਾਈਨ ਨਤੀਜੇ ਦੀ ਇਹ ਪਹਿਲ ਕਦਮੀ ਵਾਲੀ ਅਤੇ ਇੱਕ ਨਵੇਕਲੀ ਪਿਰਤ ਹੈ ਜੋ ਕਿ ਇਸ ਸ.ਸ.ਸ.ਸ, ਖੋਖਰ ਸਕੂਲ ਵੱਲੋ ਦੂਸਰੀ ਵਾਰ ਇਸ ਨਤੀਜੇ ਨੂੰ ਸਕੂਲ ਦੀ ਵੈਬਸਾਈਟ ਤੇ ਆਨਲਾਈਨ ਕਰਕੇ ਕੰਪਿਊਟਰ ਦੀ ਭੂਮਿਕਾ ਦਾ ਸਾਰਥਿਕ ਰੂਪ ਸਕਾਰ ਕੀਤਾ ਹੈ। ਇਹ ਨਤੀਜਾ ਵਿਦਿਆਰਥੀ ਆਪਣੇ ਅੱਜ ਹੀ ਨਹੀ ਬਲਕਿ ਆਪਣੇ ਆਉਣ ਵਾਲੇ ਭਵਿੱਖ ਵਿੱਚ ਕਦੇ ਵੀ ਦੇਖ ਸਕਦੇ ਹਨ।
ਸਕੂਲ ਦਾ ਨਤੀਜਾ ਦੇਖਣ ਦੇ ਲਈ ਵਿਦਿਆਰਥੀ ਇਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ https://www.gssskhokhar.com/results/ ਆਪਣੀ ਸਮੁੱਚੀ ਸਾਲਾਨਾ ਵਿੱਦਿਅਕ ਕਾਰੁਜ਼ਗਾਰੀ ਨੂੰ ਵੇਖ ਸਕਦੇ ਹਨ। ਵਿੱਦਿਅਕ ਸ਼ੈਸਨ 2022-23 ਦੇ ਦੌਰਾਨ ਵਿਦਿਆਰਥੀ ਅਤੇ ਸ੍ਰੇ਼ਣੀਆਂ ਅਨੁਸਾਰ ਕ੍ਰਮਵਾਰ ਹੇਠ ਲਿਖੇ ਵਿਦਿਆਰਥੀ ਸਕੂਲ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਮ੍ਰੈਰਿਟ ਵਿੱਚ ਚਮਕਦੇ ਸਿਤਾਰੇ ਬਣੇ।
6ਵੀ ਵਿੱਚੋ ਹਰਸ਼ਪਾਲ ਸਿੰਘ (ਪਹਿਲਾ), ਸ਼ਵਨਦੀਪ ਸਿੰਘ (ਦੂਸਰਾ), ਮਹਿਕਪ੍ਰੀਤ ਕੌਰ (ਤੀਸਰਾ), 7ਵੀ ਵਿੱਚੋ ਪੂਜਾ (ਪਹਿਲਾ), ਨਵਜੋਤ ਕੌਰ (ਦੂਸਰਾ), ਨੇਹਾ ਰਾਣੀ (ਤੀਸਰਾ), 9ਵੀ ਵਿੱਚੋ ਜਗਵੀਰ ਕੌਰ (ਪਹਿਲਾ), ਰੋਬਨਪ੍ਰੀਤ ਸਿੰਘ (ਦੂਸਰਾ), ਸੋਨੀਆ (ਤੀਸਰਾ), ਨਵਜੀਤ ਸਿੰਘ (ਤੀਸਰਾ) ਅਤੇ 11ਵੀ ਵਿੱਚੋ ਅਰਸ਼ਦੀਪ ਕੌਰ (ਪਹਿਲਾ), ਸਿਮਰਨਪ੍ਰੀਤ ਕੌਰ (ਦੂਸਰਾ), ਨਵਜੋਤ ਕੌਰ (ਤੀਸਰਾ) ਸਕੂਲ ਦੇ ਚਮਕਦੇ ਸਿਤਾਰਿਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਸਕੂਲ ਦੇ ਪ੍ਰਿੰਸੀਪਲ ਸਾਹਿਬ, ਸਕੂਲ ਪ੍ਰਬੰਧਕੀ ਕਮੇਟੀ, ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਬਰਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਨੂੰ ਦਿੱਤਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਇਆ ਭਵਿੱਖ ਵਿੱਚ ਵੀ ਇਸੇ ਤਰ੍ਹਾ ਹੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਸੁ਼ੱਭ ਕਾਮਨਾਵਾਂ ਦਿੱਤੀਆਂ। ਨਤੀਜੇ ਦਾ ਐਲਾਨ ਕਰਦੇ ਹੋਇਆ ਸਕੂਲ ਦੇ ਸੀਨੀਅਰ ਪੰਜਾਬੀ ਲੈਕਚਰਾਰ ਮੈਡਮ ਸ੍ਰੀਮਤੀ ਰਾਜੇਸ ਕੌਰ ਜੀ ਨੇ ਇਸ ਆਨਲਾਈਨ ਨਤੀਜੇ ਦੀ ਹੁਨਰਮੰਦ ਕਾਰੁਜ਼ਗਾਰੀ ਦੀ ਪ੍ਰਸੰਸਾ ਕਰਦਿਆਂ ਹੋਇਆ ਕਿਹਾ ਕਿ ਭਵਿੱਖ ਵਿੱਚ ਵੀ ਨਾਨ-ਬੋਰਡ ਸ਼੍ਰੇਣੀਆਂ ਦੇ ਨਤੀਜੇ ਨੂੰ ਹਰ ਸਾਲ ਇਸੇ ਤਰ੍ਹਾ ਹੀ ਘੋਸ਼ਿਤ ਕੀਤਾ ਜਾਇਆ ਕਰੇਗਾ।
ਵਿਸ਼ੇਸ ਤੌਰ ਤੇ ਪ੍ਰਿੰਸੀਪਲ ਸਾਹਿਬ ਨੇ ਕੰਪਿਊਟਰ ਅਧਿਆਪਕ ਸ੍ਰੀ ਪ੍ਰਭੂਸਨ ਚੌਧਰੀ ਅਤੇ ਵਿਦਿਆਰਥੀਆਂ ਅਨਮੋਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਿੰਦਰ ਕੌਰ 12ਵੀ, ਧਰਮਿੰਦਰ ਸਿੰਘ, ਜਸਕਰਨ ਸਿੰਘ, 10ਵੀ, ਸੋਨੀਆ, ਸੁਪਨਪ੍ਰੀਤ, ਬੇਅੰਤ ਕੌਰ 9ਵੀ ਨੂੰ ਵੀ ਦਾਦ ਦਿੱਤੀ ਜਿਹਨਾਂ ਨੇ ਇਸ ਨਤੀਜੇ ਨੂੰ ਆਨ-ਲਾਈਨ ਤਿਆਰ ਕਰਨ ਵਿੱਚ ਕੰਪਿਊਟਰ ਅਧਿਆਪਕ ਨਾਲ ਸਾਥ ਨਿਭਾਇਆ। ਇਸ ਆਨੑਲਾਈਨ ਨਤੀਜੇ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਵਿੱਚ ਇਸ ਨਵੇਕਲੀ ਪਿਰਤ ਨੂੰ ਸਥਾਪਿਤ ਕਰਨ ਲਈ ਸ੍ਰੀ ਪ੍ਰਭੂਸ਼ਨ, ਕੰਪਿਊਟਰ ਅਧਿਆਪਕ ਜੀ ਨੂੰ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋ ਸਨਮਾਨ ਕੀਤਾ ਗਿਆ।
Our Result Team, 2022-23 |
---|
 | Mr. Parbhushan - Developer Computer Faculty |
 | Anmolpreet Kaur - Team Leader 12th, 2022-23
|
 | Gurpreet Kaur - Co-Team Leader 12th, 2022-23
|
 | Shinder Kaur - Co-Team Leader 12th, 2022-23
|
 | Dharminder Singh - Photo Editor 10th, 2022-23
|
 | Jaskaran Singh - Photo Editor 10th, 2022-23
|
 | Sonia - Data Entry Operator 9th, 2022-23
|
 | Supanpreet Kaur - Data Entry Operator 9th, 2022-23
|
 | Beant Kaur - Data Entry Operator 9th, 2022-23
|
Post a Comment