ਪੰਜਾਬ ਸਰਕਾਰ ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸ੍ਰੀਮਤੀ ਪਰਮਜੀਤ ਕੌਰ ਨੇ ਸ.ਸ.ਸ.ਸ, ਖੋਖਰ (ਸ੍ਰੀ ਮੁਕਤਸਰ ਸਾਹਿਬ) ਵਿਖੇ ਬਤੋਰ ਪ੍ਰਿੰਸੀਪਲ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ.ਦਲਜੀਤ ਸਿੰਘ ਏ.ਈ.ਓ ਸ੍ਰੀ ਮੁਕਤਸਰ ਸਾਹਿਬ , ਸ੍ਰੀ ਹਰਦੀਪ ਸਿੰਘ ਲੈਕ. ਫਿਜੀਕਲ ਐਜੂਕੈਸ਼ਨ, ਸ੍ਰੀ ਗੁਰਮੀਤ ਸਿੰਘ ਸਰਪੰਚ ਪਿੰਡ ਖੋਖਰ ਵਿਸ਼ੇਸ਼ ਤੋਰ ਤੇ ਹਾਜਿਰ ਹੋਏ। ਸ੍ਰੀ ਦਲਜੀਤ ਸਿੰਘ ਏ.ਈ.ਓ ਸ੍ਰੀ ਮੁਕਤਸਰ ਸਾਹਿਬ ਨੇ ਮੈਡਮ ਪਰਮਜੀਤ ਕੌਰ ਨੂੰ ਵਧਾਈ ਦਿੰਦਿਆਂ ਸਕੂਲ ਨੂੰ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਬੋਲਦਿਆਂ ਸ੍ਰੀਮਤੀ ਪਰਮਜੀਤ ਕੌਰ ਨੇ ਭਰੋਸ਼ਾ ਦਵਾਇਆ ਕਿ ਉਹ ਸਕੂਲ ਦੀ ਤਰੱਕੀ ਲਈ ਅਤੇ ਵਿਦਿਆਰਥੀਆਂ ਦੀ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਵਾਇਆ। ਪਿੰਡ ਦੇ ਸਰਪੰਚ ਸ੍ਰੀ ਗੁਰਮੀਤ ਸਿੰਘ ਨੇ ਇਸ ਮੌਕੇ ਤੇ ਸਕੂਲ ਵੈਲਫੇਅਰ ਲਈ 1000/- ਦੀ ਰਾਸ਼ੀ ਭੇਟ ਕੀਤੀ। ਸ੍ਰੀ ਹਰਦੀਪ ਸਿੰਘ ਲੇਕ. ਫਿਜੀਕਲ ਐਜੂਕੈਸ਼ਨ ਅਤੇ ਸ੍ਰੀ ਸੁਖਦਰਸ਼ਨ ਸਿੰਘ ਬੇਦੀ ਨੇ ਵੀ ਮੈਡਮ ਪਰਮਜੀਤ ਕੌਰ ਨੂੰ ਵਧਾਈ ਦਿਤੀ।
ਇਸ ਮੌਕੇ ਤੇ ਸ੍ਰੀ ਮਨਜੀਤ ਸਿੰਘ ਲੇਕ. ਪੰਜਾਬੀ , ਸ੍ਰੀ ਬਲਰਾਜ ਸਿੰਘ, ਸ੍ਰੀ ਕਰਨਜੀਤ ਸਿੰਘ, ਸ੍ਰੀਮਤੀ ਸੁਰਿੰਦਰ ਕੌਰ, ਸ੍ਰੀ ਸੁਨੀਲ ਕਾਠਪਾਲ, ਸ੍ਰੀ ਗੁਰਚਰਨ ਸਿੰਘ , ਸ੍ਰੀ ਪ੍ਰਭੂਸ਼ਨ, ਸ੍ਰੀ ਦੀਪਕ ਕੁਮਾਰ, ਸ੍ਰੀਮਤੀ ਗਗਨਦੀਪ , ਸ੍ਰੀ ਜਗਦੇਵ ਸਿੰਘ, ਸ੍ਰੀ ਸਾਗਰ ਅਤੇ ਸਤਨਾਮ ਸਿੰਘ ਆਦਿ ਸਟਾਫ ਮੈਂਬਰ ਹਾਜਿਰ ਸਨ ।
Post a Comment