HIV - Human Immuno-Deficiency Virus
AIDS - Acquired Immuno-Deficiency Syndrome
ਸੰਸਾਰ ਵਿਚ 3 ਕਰੋੜ 50 ਲੱਖ ਏਡ੍ਸ ਦੇ ਰੋਗੀ ਹਨ ਭਾਰਤ ਵਿਚ ਏਡ੍ਸ ਦੇ ਰੋਗੀਆਂ ਦੀ ਗਿਣਤੀ 25 ਤੋਂ 30 ਲੱਖ ਪੰਜਾਬ ਵਿਚ ਏਡ੍ਸ ਦੇ ਮਰੀਜ਼ਾਂ ਦੀ ਗਿਣਤੀ 37000 ਹੈ ਹਰ ਸਾਲ ਸੰਸਾਰ ਵਿਚ 20 ਲੱਖ ਲੋਕ ਏਡ੍ਸ ਨਾਲ ਮਰ ਜਾਂਦੇ ਹਨ ।
ਲੱਛਣ :-
1) ਰੋਗੀ ਨੂੰ ਬੁਖਾਰ ਹੁੰਦਾ ਹੈ । ਵਾਰ ਵਾਰ ਬੁਖਾਰ ਹੁੰਦਾ ਹੈ ।
2) ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਸਰੀਰ ਦਾ ਭਾਰ ਘੱਟ ਜਾਂਦਾ ਹੈ ।
3) ਸਰੀਰ ਉਤੇ ਫਿਨਸੀਆਂ ਦਾ ਹੋਣਾ ।
4) ਦਸਤ ਲੱਗਣਾ ।
ਇਹ ਰੋਗ ਕਿਵੇਂ ਫੈਲਦਾ ਹੈ :-
1) HIV ਪੀੜਤ ਆਦਮੀ / ਔਰਤ ਨਾਲ ਸਰੀਰਕ ਸਬੰਧ ਬਣਾਉਣ ਨਾਲ ।
2) Unsafe ਸਰੀਰਕ ਸਬੰਧ ।
3) ਦੂਸ਼ਿਤ ਸੂਈਆਂ ਅਤੇ ਸਰਿੰਜਾ ਦੀ ਵਰਤੋਂ ਕਰਨ ਨਾਲ ।
4) HIV ਨਾਲ ਪੀੜਤ ਰੋਗੀ ਦਾ ਖੂਨ ਕਿਸੇ ਤੰਦਰੁਸਤ ਵਿਅਕਤੀ ਨੂੰ ਦੇਣ ਨਾਲ ।
5) Hair ਡ੍ਰੇਸਰ ਵੱਲੋ ਵਰਤੇ ਗਏ ਬਲੇਡ , ਉਸਤਰੇ ਨਾਲ ਜੇਕਰ ਉਹ ਪਹਿਲਾ ਪਹਿਲਾ ਪੀੜਤ ਵਿਅਕਤੀ ਤੇ ਵਰਤਿਆ ਗਿਆ ਹੋਵੇ ।
6) HIV ਨਾਲ ਪੀੜਤ ਮਾਂ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ।
7) ਨਸ਼ਈ ਲੋਕਾਂ ਵੱਲੋ ਇਕੱਠੇ ਹੋ ਕੇ ਵਰਤੀ ਗਈ ਸੂਈ ਅਤੇ ਮਰੀਜ ਨਾਲ ।
8) ਵਣਜਾਰਿਆ ਤੋਂ ਨੱਕ ਕੰਨ ਬਿੰਨਣ ਨਾਲ ।
ਇਲਾਜ :-
ਏਡ੍ਸ ਦਾ ਕੋਈ ਪੱਕਾ ਇਲਾਜ ਨਹੀਂ ਹੈ । ਕੁਝ ਦਵਾਈ ਖਾਣ ਨਾਲ Immunity ਨੂੰ ਬਣਾਇਆ ਜਾ ਸਕਦਾ ਹੈ , Amritsar , Patiala ਅਤੇ Jalandhar ਵਿਚ ਇਸ ਦੇ ਮੁਖ ਕੇਂਦਰ ਹਨ । ਇਸ ਤੋਂ ਇਲਾਵਾ ਜਿਲਾ ਪੱਧਰ ਤੇ ਸਰਕਾਰੀ ਹਸਪਤਾਲਾਂ ਵਿਚ ਇਸ ਦੇ ਇਲਾਜ ਅਤੇ ਮੁਫ਼ਤ ਸਲਾਹ , ਜਾਂਚ ਆਦਿ ਕੀਤੀ ਜਾਂਦੀ ਹੈ ।
ਸਾਵਧਾਨੀ :-
1) ਦੇਹ ਵਪਾਰ ਵਿਚ ਲੱਗੇ ਲੋਕਾਂ ਤੋਂ ਬਚਿਆ ਜਾਵੇ, ਆਪਣੇ ਵੇਹਲੇ ਸਮੇ ਦੀ ਵਰਤੋਂ ਖੇਡਾਂ ਵਿਚ , ਸਮਾਜ ਸੇਵਾ , ਧਾਰਮਿਕ ਸੇਵਾ ਆਦਿ ਵਿਚ ਕੀਤੀ ਜਾਵੇ ।
2) ਨਵੀ ਸੂਈ ਸਰਿੰਜ ਦੀ ਵਰਤੋਂ ਕੀਤੀ ਜਾਵੇ ।
3) ਨਵਾਂ ਉਸਤਰਾ ਬਲੇਡ ਵਰਤਿਆ ਜਾਵੇ ।
4) ਖੂਨ ਦੀ ਲੋੜ ਹੋਵੇ ਤਾਂ ਆਪਣੇ ਪਰਿਵਾਰ ਦੇ ਵਿਅਕਤੀ ਦਾ ਖੂਨ ਲਿਆ ਜਾਵੇ ।
5) ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ ।
6) ਵਣਜਾਰਿਆ ਤੋਂ ਕੰਨ ਨਾ ਬਿਨਾਏ ਜਾਣ ।
Post a Comment